ਇਸਦੇ ਉਪਭੋਗਤਾ-ਅਨੁਕੂਲ ਡਿਜ਼ਾਈਨ ਅਤੇ ਸੰਬੰਧਿਤ ਐਪ ਦੀ ਖਪਤ ਲਈ ਕੰਟੇੰਟ ਸਟ੍ਰੀਮ ਦੇ ਨਾਲ, ਇੰਡਸ ਐਪਸਟੋਰ ਇੱਕ ਸਵਦੇਸ਼ੀ ਐਪ ਸਟੋਰ ਹੈ ਜੋ ਭਾਰਤੀ ਖਪਤਕਾਰਾਂ ਲਈ ਬਣਾਇਆ ਗਿਆ ਹੈ ਜੋ ਐਪ ਦੀ ਖੋਜ ਅਤੇ ਆਪਸੀ ਤਾਲਮੇਲ ਦੀ ਸਹੂਲਤ ਦਿੰਦਾ ਹੈ। ਇੰਡਸ ਐਪਸਟੋਰ ਇੱਕ ਬਿਲਕੁਲ ਸੁਰੱਖਿਅਤ ਅਤੇ ਮਹਿਫੂਜ਼ ਸਟੋਰ ਹੈ ਕਿਉਂਕਿ ਹਰ ਐਪ ਉਪਭੋਗਤਾਵਾਂ ਲਈ ਉਪਲਬਧ ਕਰਾਉਣ ਤੋਂ ਪਹਿਲਾਂ ਐਪ ਸਕੈਨ ਅਤੇ ਸਮੀਖਿਆ ਪ੍ਰਕਿਰਿਆਵਾਂ ਦੀ ਇੱਕ ਲੜੀ ਵਿੱਚੋਂ ਲੰਘਦੀ ਹੈ।

ਇਸ ਵੇਲੇ, ਇੰਡਸ ਐਪਸਟੋਰ ਸੀਮਤ ਡਿਵਾਈਸਸ 'ਤੇ ਉਪਲਬਧ ਹੈ। ਹਾਲਾਂਕਿ, ਅਸੀਂ ਹਰ ਰੋਜ਼ ਇਸ ਨੂੰ ਵਧਾਉਣ 'ਤੇ ਕੰਮ ਕਰ ਰਹੇ ਹਾਂ। ਜੇਕਰ ਤੁਸੀਂ ਇੰਡਸ ਐਪਸਟੋਰ ਦਾ ਸਮਰਥਨ ਕਰਨ ਵਾਲੇ ਡਿਵਾਈਸਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਸਾਨੂੰ [email protected] 'ਤੇ ਈਮੇਲ ਕਰੋ, ਅਤੇ ਅਸੀਂ ਜਾਣਕਾਰੀ ਵਿੱਚ ਤੁਹਾਡੀ ਮਦਦ ਕਰਾਂਗੇ।

ਨਹੀਂ, ਇੰਡਸ ਐਪਸਟੋਰ ਦੀ ਵਰਤੋਂ ਕਰਨ ਲਈ ਫ਼ੋਨਪੇ ਰਜਿਸਟਰਡ ਮੋਬਾਈਲ ਨੰਬਰ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਲੌਗਇਨ ਪੰਨੇ 'ਤੇ ਕੋਈ ਵੀ ਨੰਬਰ ਦਰਜ ਕਰ ਸਕਦੇ ਹੋ ਅਤੇ ਓਟੀਪੀ ਨਾਲ ਤਸਦੀਕ ਕਰ ਸਕਦੇ ਹੋ ਨੋਟ: ਕਿਸੇ ਵੀ ਕੈਸ਼ਬੈਕ/ਇਨਾਮ ਦਾ ਲਾਭ ਲੈਣ ਲਈ, ਉਪਭੋਗਤਾ ਨੂੰ ਫ਼ੋਨਪੇ ਐਪ ਨੂੰ ਇੰਸਟਾਲ ਕਰਨਾ ਹੋਵੇਗਾ

ਹਾਂ, ਇਹ ਬਿਲਕੁਲ ਸੁਰੱਖਿਅਤ ਹੈ। ਡਾਊਨਲੋਡ ਲਈ ਪਹੁੰਚ ਯੋਗ ਬਣਾਏ ਜਾਣ ਤੋਂ ਪਹਿਲਾਂ, ਇੰਡਸ ਐਪਸਟੋਰ 'ਤੇ ਹਰੇਕ ਐਪ ਦੀ ਧਿਆਨ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਖ਼ਤਰਨਾਕ ਕੰਟੇਂਟ ਜਾਂ ਜਾਣਕਾਰੀ ਲਈ ਜਾਂਚ ਕੀਤੀ ਜਾਂਦੀ ਹੈ।

ਕਿਰਪਾ ਕਰ ਕੇ ਯਕੀਨੀ ਬਣਾਓ ਕਿ ਤੁਸੀਂ ਐਪ ਦਾ ਨਾਮ ਸਹੀ ਢੰਗ ਨਾਲ ਟਾਈਪ ਕੀਤਾ ਹੈ ਜਾਂ ਆਪਣੇ ਖੋਜ ਕੀਵਰਡਸ ਨੂੰ ਉਚਿੱਤ ਢੰਗ ਨਾਲ ਐਡਜਸਟ ਕੀਤਾ ਹੈ। ਇਸ ਤੋਂ ਇਲਾਵਾ, ਇਹ ਸੰਭਵ ਹੈ ਕਿ ਡਿਵੈਲਪਰ ਨੇ ਅਜੇ ਤੱਕ ਸਾਡੇ ਸਟੋਰ 'ਤੇ ਐਪ ਨੂੰ ਅੱਪਲੋਡ ਨਹੀਂ ਕੀਤਾ ਹੈ। ਜੇਕਰ ਅਜਿਹਾ ਹੈ, ਤਾਂ ਅਸੀਂ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਬੋਰਡ 'ਤੇ ਲਿਆਉਣ ਲਈ ਕੰਮ ਕਰ ਰਹੇ ਹਾਂ। ਅਜਿਹੀਆਂ ਸਥਿਤੀਆਂ ਵਿੱਚ, ਤੁਸੀਂ ਸਾਨੂੰ ਐਪ ਬਾਰੇ ਸੂਚਿਤ ਕਰਨ ਲਈ [email protected] 'ਤੇ ਵੀ ਸੰਪਰਕ ਕਰ ਸਕਦੇ ਹੋ ਤਾਂ ਜੋ ਅਸੀਂ ਆਨ ਬੋਰਡਿੰਗ ਪਰ ਕਿਰਿਆ ਨੂੰ ਤੇਜ਼ ਕਰ ਸਕੀਏ। ਜਿਵੇਂ ਹੀ ਐਪ ਉਪਲਬਧ ਹੋਵੇਗੀ ਅਤੇ ਇੰਸਟਾਲੇਸ਼ਨ ਲਈ ਤਿਆਰ ਹੋਵੇਗੀ ਅਸੀਂ ਤੁਹਾਨੂੰ ਸੂਚਿਤ ਕਰਾਂਗੇ।

ਆਪਣੀ ਐਪ ਪ੍ਰਕਾਸ਼ਿਤ ਕਰਨ ਲਈ, ਤੁਹਾਨੂੰ ਇੰਡਸ ਐਪਸਟੋਰ ਡਿਵੈਲਪਰ ਪਲੇਟਫ਼ਾਰਮ 'ਤੇ ਰਜਿਸਟਰ ਕਰਨਾ ਹੋਵੇਗਾ। "ਲਿਸਟ ਮਾਈ ਐਪ" 'ਤੇ ਕਲਿੱਕ ਕਰੋ, ਹੇਠਾਂ ਦਿੱਤੇ ਵੇਰਵਿਆਂ ਨੂੰ ਭਰੋ, ਅਤੇ ਐਪ ਸਮੀਖਿਆ ਲਈ ਜਮਾਂ ਕਰੋ: • ਐਪ ਡਿਟੇਲਸ। • ਐਪ ਮੈਟਾਡੇਟਾ। • ਇੰਡੀਅਨ ਲੈਂਗੂਏਜ ਲਿਸਟਿੰਗ। • ਡਵੇਲੋਪਰ ਇੰਫੋ ਐਂਡ ਡਾਟਾ ਸੇਫ਼ਟੀ। • ਅੱਪਲੋਡ ਐਪਲੀਕੇਸ਼ਨ। ਆਪਣੀ ਐਪ ਨੂੰ ਸੂਚੀਬੱਧ ਕਰਨ ਦੇ ਕਦਮਾਂ ਨੂੰ ਸਿੱਖਣ ਲਈ "ਇੱਥੇ" 'ਤੇ ਕਲਿੱਕ ਕਰੋ।

ਇਹ ਹੇਠਾਂ ਦਿੱਤੇ ਕਾਰਨਾਂ ਵਿੱਚੋਂ ਇੱਕ ਕਾਰਨ ਹੋ ਸਕਦਾ ਹੈ, • ਕਮਜ਼ੋਰ ਇੰਟਰਨੈੱਟ ਕੁਨੈਕਸ਼ਨ • ਘੱਟ ਡਿਵਾਈਸ ਸਟੋਰੇਜ। • ਹੋ ਸਕਦਾ ਹੈ ਕਿ ਤੁਹਾਡੀ ਡਿਵਾਈਸ ਦਾ ਓਐੱਸ ਵਰਜਨ ਐਪ ਦਾ ਸਮਰਥਨ ਨਾ ਕਰੇ। • ਐਪ ਤੁਹਾਡੀ ਡਿਵਾਈਸ ਲਈ ਗੈਰ-ਅਨੁਕੂਲ ਹੈ। ਕਿਰਪਾ ਕਰ ਕੇ ਉਪਰੋਕਤ ਦੀ ਜਾਂਚ ਕਰੋ ਅਤੇ ਐਪ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਕਿਸੇ ਹੋਰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰ ਕੇ [email protected] 'ਤੇ ਸਾਡੇ ਨਾਲ ਸੰਪਰਕ ਕਰੋ।

ਫੀਡ ਬੈਕ ਸਾਂਝਾ ਕਰਨ ਜਾਂ ਸਮੀਖਿਆ ਜੋੜਨ ਲਈ, ਤੁਸੀਂ ਇੰਡਸ ਐਪਸਟੋਰ 'ਤੇ ਐਪ ਸਮੀਖਿਆ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ। ਜੇਕਰ ਲੋੜ ਹੋਵੇ ਤਾਂ ਤੁਸੀਂ ਸਮੀਖਿਆ ਨੂੰ ਅਣਉੱਚਿਤ ਵਜੋਂ ਚਿੰਨ੍ਹਿਤ ਵੀ ਕਰ ਸਕਦੇ ਹੋ। ਐਪਸਟੋਰ ਨਾਲ ਸਬੰਧਿਤ ਮੁੱਦਿਆਂ ਲਈ, ਕਿਰਪਾ ਕਰ ਕੇ ਸਾਨੂੰ [email protected] 'ਤੇ ਫੀਡ ਬੈਕ ਨਾਲ ਈਮੇਲ ਕਰੋ।

ਇਸ ਵੇਲੇ ਐਪਸਟੋਰ ਸਿਰਫ਼ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਜੇਕਰ ਭਵਿੱਖ ਵਿੱਚ ਹੋਰ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਤਾਂ ਉਹੀ ਭਾਸ਼ਾ ਸੂਚੀ ਵਿੱਚ ਦਿਖਾਈ ਦੇਵੇਗੀ। ਵਰਤਮਾਨ ਵਿੱਚ ਹੇਠਾਂ ਦਿੱਤੀਆਂ ਭਾਸ਼ਾਵਾਂ ਉਪਲਬਧ ਹਨ: - ਹਿੰਦੀ - ਮਰਾਠੀ - ਗੁਜਰਾਤੀ - ਤੇਲਗੂ - ਤਾਮਿਲ - ਪੰਜਾਬੀ - ਮਲਿਆਲਮ - ਓਡੀਆ - ਕੰਨੜ - ਬੰਗਾਲੀ - ਅਸਾਮੀ - ਉਰਦੂ।

ਜਦੋਂ ਉਪਭੋਗਤਾ ਮਹਿਸੂਸ ਕਰਦਾ ਹੈ ਕਿ ਉਹਨਾਂ ਦਾ ਮੁੱਦਾ L1 ਅਤੇ L2 ਪੱਧਰਾਂ 'ਤੇ ਅਣਸੁਲਝਿਆ ਰਹਿੰਦਾ ਹੈ ਅਤੇ ਉਹਨਾਂ ਦੇ ਮੁੱਦੇ ਲਈ 10 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਇੱਕ ਯਕੀਨਨ ਬੰਦ ਨਹੀਂ ਕੀਤਾ ਗਿਆ ਸੀ, ਤਾਂ ਉਹ ਸ਼ਿਕਾਇਤ ਉਠਾ ਸਕਦੇ ਹਨ।‌

ਜੇਕਰ ਤੁਸੀਂ ਇੱਕ ਡਿਵੈਲਪਰ ਹੋ, ਕਿਰਪਾ ਕਰਕੇ ਆਪਣੇ ਡਿਵੈਲਪਰ ਪੋਰਟਲ 'ਤੇ ਲੌਗਇਨ ਕਰੋ ਅਤੇ ਸਾਡੇ ਨਾਲ ਚਿੰਤਾ ਸਾਂਝਾ ਕਰਨ ਲਈ ਸਕ੍ਰੀਨ ਦੇ ਹੇਠਲੇ ਖੱਬੇ ਕੋਨੇ 'ਤੇ ਚੈਟ ਆਈਕਨ 'ਤੇ ਟੈਪ ਕਰੋ। ਜੇਕਰ ਤੁਸੀਂ ਇੱਕ ਉਪਭੋਗਤਾ ਹੋ, ਕਿਰਪਾ ਕਰਕੇ ਆਪਣੀ ਚਿੰਤਾ [email protected] ਨੂੰ ਰਿਪੋਰਟ ਕਰੋ।